ਛੋਟੇ ਬੱਚਿਆਂ ਦੀ ਹਰ ਗੱਲ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਣਾ ਪੈਂਦਾ ਹੈ। ਉਨ੍ਹਾਂ ਦੀਆਂ ਦਵਾਈਆਂ ਅਤੇ ਉਨ੍ਹਾਂ ਦਾ ਖਾਣ-ਪੀਣ ਇਹ ਸਭ ਡਾਕਟਰ ਦੀ ਸਲਾਹ ਨਾਲ ਹੀ ਦਿੱਤਾ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਛੋਟੇ ਬੱਚਿਆਂ ਨੂੰ ਮੌਸਮ ਦੇ ਮੁਤਾਬਕ ਅਤੇ ਆਰਾਮਦਾਇਕ ਕੱਪੜੇ ਪਾਉਣੇ ਚਾਹੀਦੇ ਹਨ।
ਗਰਮੀ ਦੇ ਮੌਸਮ 'ਚ ਬੱਚਿਆਂ ਨੂੰ ਠੰਡਕ ਦੇਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸਿੰਨਥੈਟਿਕ ਕੱਪੜੇ ਪਾਉਣ ਤੋਂ ਬੱਚਣਾ ਚਾਹੀਦਾ ਹੈ, ਇਸ ਨਾਲ ਬੱਚਿਆਂ ਨੂੰ ਪਿੱਤ ਵੀ ਹੋ ਸਕਦੀ ਹੈ। ਧੁੱਪ 'ਚ ਬਾਹਰ ਨਿਕਲਦੇ ਸਮੇਂ ਛੋਟੇ ਬੱਚਿਆਂ ਨੂੰ ਲੰਬੀ ਸਲੀਵਸ ਦੇ ਹਲਕੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸਿਰ ਨੂੰ ਢੱਕਣ ਦੇ ਲਈ ਟੋਪੀ ਪਾਉਣੀ ਚਾਹੀਦੀ ਹੈ, ਨਹੀ ਤਾਂ ਟਾਵਲ ਦੇ ਨਾਲ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ। ਕੱਪੜਿਆਂ ਦੀ ਨੈਪੀ ਬੱਚੇ ਦੇ ਲਈ ਜ਼ਿਆਦਾ ਆਰਾਮਦਾਇਕ ਹੁੰਦਾ ਹੈ, ਇਹ ਗਰਮੀ ਅਤੇ ਡਿਸਪੋਜੇਬਲ ਨੈਪੀ ਨਾਲ ਹੋਣ ਵਾਲੀ ਖਾਰਸ਼ ਤੋਂ ਵੀ ਬਚਾਉਂਦੀ ਹੈ। ਜੇਕਰ ਤੁਹਾਨੂੰ ਡਾਈਪਰ ਪਾਉਣਾ ਪੈ ਜਾਵੇ ਤਾਂ ਬੱਚੇ ਨੂੰ ਠੰਡੇ ਵਾਤਾਵਰਨ 'ਚ ਰੱਖਣਾ ਚਾਹੀਦਾ ਹੈ ਅਤੇ ਤਾਪਮਾਨ ਦੇ ਅਨੁਸਾਰ ਕੱਪੜੇ ਪਾਉਣੇ ਚਾਹੀਦੇ ਹਨ। ਸਰਦੀਆ ਦੇ ਮੌਸਮ 'ਚ ਬੱਚਿਆਂ ਨੂੰ ਗਰਮ, ਨਰਮ ਅਤੇ ਹਲਕੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਹੱਥ ਪੈਰ ਗਰਮ ਰੱਖਣ ਦੇ ਲਈ ਦਸਤਾਨੇ ਅਤੇ ਬੂਟ ਪਾਉਣੇ ਚਾਹੀਦੇ ਹਨ। ਬੱਚਿਆਂ ਨੂੰ ਹਮੇਸ਼ਾ ਤਾਪਮਾਨ ਦੇ ਹਿਸਾਬ ਨਾਲ ਕੱਪੜੇ ਪਾਉਣੇ ਚਾਹੀਦੇ ਹਨ। ਬੱਚਿਆਂ ਦੇ ਕੱਪੜਿਆਂ ਦੀ ਕੁਆਲਿਟੀ ਦਾ ਧਿਆਨ ਰੱਖੋਂ ਅਤੇ ਉਨ੍ਹਾਂ ਦੇ ਕੱਪੜੇ ਧੋਣ ਦੇ ਲਈ ਮਾਇਲਡ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਨ੍ਹਾਂ ਘਰੇਲੂ ਨੁਸਖਿਆਂ ਨਾਲ ਦੂਰ ਕਰੋ ਅੱਖਾਂ ਦੇ ਕਾਲੇ ਘੇਰੇ
NEXT STORY